News
27, Mar 2024
ਭਾਰਤ ਗਰੁੱਪ ਕਾਲਜ ਵਿੱਚ ਮਨਾਈ ਗਈ ਹੋਲੀ
ਰੰਗਾਂ ਦਾ ਤਿਉਹਾਰ ਬਹੁਤ ਸਾਰੀਆਂ ਮਿਥਾਂ, ਕਥਾਵਾਂ ਅਤੇ ਦੇਵਤਿਆ ਨਾਲ ਜੁੜੇ ਇਤਿਹਾਸ ਦਾ ਪ੍ਰਤੀਕ ਹੈ। ਇਹ ਤਿਉਹਾਰ ਸਾਡੇ ਜੀਵਨ ਲਈ ਮਨੋਰੰਜਨ ਦੇ ਤਰੀਕੇ ਅਤੇ ਖੁਸ਼ੀ ਪ੍ਰਦਾਨ ਕਰਨ ਤੋਂ ਇਲਾਵਾ ਇੱਕ ਦੂਜੇ ਨਾਲ ਮਤਭੇਦਾਂ ਨੂੰ ਮਿਟਾ ਕੇ ਰਹਿਣ ਨੂੰ ਦਰਸਾਉਂਦਾ ਹੈਂ।ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤ ਗਰੁੱਪ ਦੇ ਵਿਦਿਆਰਥੀਆਂ ਨੇ ਹੋਲੀ ਦਾ ਤਿਉਹਾਰ ਮਨਾਇਆ ਅਤੇ ਮਤਭੇਦਾਂ ਨੂੰ ਮਿਟਾ ਕੇ ਇੱਕ ਸੰਯੁਕਤ ਪਰਿਵਾਰ ਵਜੋਂ ਇਕੱਠੇ ਰਹਿਣ ਦਾ ਪ੍ਰਣ ਲਿਆ।
ਪ੍ਰਿੰਸੀਪਲ ਡਾ. ਗੀਤੇਸ਼ ਗੋਗਾ ,ਭਾਰਤ ਗਰੁੱਪ ਨੇ ਇਸ ਮੋਕੇ ਤੇ ਕਾਲਜ ਦੇ ਵਿਦਿਆਰਥੀਆਂ ਨੂੰ ਹੋਲੀ ਦੇ ਮਹੱਤਵ ਅਤੇ ਪਿਛੋਕੜ ਬਾਰੇ ਦੱਸਿਆ।ਵਿਦਿਆਰਥੀਆਂ ਨੇ ਇੱਕ ਦੂਜੇ ਨੂੰ ਕਈ ਤਰ੍ਹਾਂ ਦੇ ਰੰਗ ਲਗਾਏ ਜਿਸ ਨਾਲ ਹਵਾ ਵਿੱਚ ਰੰਗਾਂ ਦਾ ਬੱਦਲ ਬਣ ਗਏ ।ਪ੍ਰਿੰਸੀਪਲ ਗੋਗਾ ਨੇ ਵਿਦਿਆਰਥੀਆ ਨੂੰ ਹੋਲੀ ਦੀ ਵਧਾਈ ਦਿੱਤੀ ਅਤੇ ਮਿਲ-ਜੁਲ ਕੇ ਰਹਿਣ ਲਈ ਕਿਹਾ।
ਇਸ ਮੌਕੇ ਤੇ ਪੋਸਟਰ ਮੇਕਿੰਗ ,ਬੈਸਟ ਆਊਟ ਓਫ ਵਾਸਟ ਮੁਕਾਬਲੇ ਕਰਵਾਏ ਜ੍ਹਿਨਾਂ ਵਿਚ ਵੱਖ ਵੱਖ ਵਿਦਿਆਰਥੀਆਂ ਨੇ ਭਾਗ ਲਿਆ । ਸਮਾਗਮ ਵਿੱਚ ਲਾਈਵ ਢੋਲ, ਡੀਜੇ ਅਤੇ ਡਾਂਸ ਸ਼ਾਮਲ ਸਨ । ਡੀਨ ਆਫ਼ ਡਿਪਾਰਟਮੈਂਟ ਪ੍ਰੋ: ਰੋਹਿਤ ਸ਼ਰਮਾ (ਬੀਆਈਐਮਐਸ), ਪ੍ਰੋ: ਲਵਪ੍ਰੀਤ ਸਿੰਘ (ਇੰਜੀਨੀਅਰਿੰਗ), ਪ੍ਰੋ: ਹਰਕੀਰਤ ਸਿੰਘ (ਐਜੂਕੇਸ਼ਨ ) :ਪ੍ਰੋ: ਸਰੋਜ ਰਾਣੀ (ਮੈਨੇਜਮੈਂਟ ), ਪ੍ਰੋ: ਤਨਪ੍ਰੀਤ ਕੌਰ (ਕੰਪਿਊਟਰ) ,ਪ੍ਰੋ: ਸਪਨਾ ਜਿੰਦਲ (ਐੱਮਬੀਏ ) ਅਤੇ ਪ੍ਰੋ: ਸੰਦੀਪ ਕੌਰ (ਕੰਪਿਊਟਰ ਇੰਜੀਨੀਅਰਿੰਗ) ਇਸ ਮੌਕੇ ਸ਼ਾਮਿਲ ਸਨ।
-
Attachments :-
- ਭਾਰਤ ਗਰੁੱਪ ਕਾਲਜ ਵਿੱਚ ਮਨਾਈ ਗਈ ਹੋਲੀ Click Here To View